ਸਾਡੇ ਬਾਰੇ

ਅਸੀਂ ਕੌਣ ਹਾਂ

ਸਾਡੇ ਨਾਲ ਕੰਮ ਕਰਨਾ

ਖੇਤਰ ਦੀ ਮੁਹਾਰਤ

ਮੈਡਿਸਨ ਇੰਡੀਆ ਕੈਪਿਟਲ ਖਾਸ ਤੌਰ ਤੇ ਮੀਡੀਆ, ਸੰਚਾਰ, ਵਪਾਰ ਅਤੇ ਜਾਣਕਾਰੀ ਸਬੰਧੀ ਸੇਵਾਵਾਂ ਦੇ ਉਦਯੋਗ ਤੇ ਕੇਂਦ੍ਰਿਤ ਹੈ। ਇਹੀ ਸਾਡਾ ਕੰਮ ਹੈ। ਖੇਤਰ ਦੀ ਮੁਹਾਰਤ ਸਾਨੂੰ ਸਾਡੀਆਂ ਪੋਰਟਫੋਲੀਓ ਕੰਪਨੀਆਂ ਦੇ ਨਾਲ ਬੇਹਤਰ ਢੰਗ ਨਾਲ ਜੁਡ਼ਨ ਅਤੇ ਉਸ ਉਦਯੋਗ ਵਿੱਚ ਸਾਡੇ ਦਰਸ਼ਕਾਂ ਦੇ ਅਨੁਭਵ ਤੋਂ ਬੇਹਤਰ ਸਿੱਟੇ ਪ੍ਰਾਪਤ ਕਰਨ ਵਿੱਚ ਸਮਰੱਥ ਬਣਾਉਂਦੀ ਹੈ। ਅਸੀਂ ਸਾਡੇ ਨਾਲ ਭਾਗੀਦਾਰ ਬਣਨ ਦੇ ਇੱਛੁਕ ਉਦਯੋਗਪਤੀਆਂ ਅਤੇ ਪ੍ਰਬੰਧਨ ਟੀਮਾਂ ਲਈ ਵੀ ਜਿਆਦਾ ਨਿਰਣਾਇਕ ਅਤੇ ਉੱਤਰਦਾਈ ਹੋਣ ਵਿੱਚ ਸਮਰੱਥ ਹਾਂ।

ਬੋਰਡ ਪੱਧਰ

ਉਦਯੋਗ ਦੇ ਪ੍ਰਤੀ ਸਾਡਾ ਡੂੰਘਾ ਦ੍ਰਿਸ਼ਟੀਕੌਣ ਬੋਰਡ ਪੱਧਰ ਤੇ ਰਚਨਾਤਮਕ ਯੋਗਦਾਨ ਦੇਣ ਵਿੱਚ ਸਮਰੱਥ ਬਣਾਉਂਦਾ ਹੈ ਜੋ ਰਣਨੀਤਕ ਯੋਜਨਾਵਾਂ ਦੇ ਮੁਲਾਂਕਣ, ਉਪਲਬਧੀਆਂ ਦੀ ਪਛਾਣ ਅਤੇ ਲੈਣ-ਦੇਣਾਂ ਦੀ ਸੰਰਚਨਾ ਤਿਆਰ ਕਰਨ ਅਤੇ ਵਿੱਤ-ਪੋਸ਼ਣ ਵਿੱਚ ਮਦਦ ਕਰਦਾ ਹੈ। ਮੈਡਿਸਨ ਇੰਡੀਆ ਕੈਪਿਟਲ ਦੀ ਨਿਵੇਸ਼ ਟੀਮ ਦੇ ਕੋਲ ਵਿਕਾਸਸ਼ੀਲ ਕੰਪਨੀਆਂ ਵਿੱਚ ਨਿਵੇਸ਼ ਦਾ ਦਸ਼ਕਾਂ ਦਾ ਅਨੁਭਵ ਰਿਹਾ ਹੈ। ਅਸੀਂ ਉਨ੍ਹਾਂ ਚੁਣੌਤੀਆਂ ਅਤੇ ਅਵਸਰਾਂ ਨੂੰ ਸਮਝਦੇ ਹਾਂ ਜੋ ਪ੍ਰਬੰਧਨ ਟੀਮਾਂ ਦੇ ਸਾਮ੍ਹਣੇ ਆਉਂਦੀਆਂ ਹਨ ਅਤੇ ਜਿਨ੍ਹਾਂ ਮੁਸ਼ਕਲ ਵਿਕਲਪਾਂ ਦਾ ਉਨ੍ਹਾਂ ਨੂੰ ਸਾਮ੍ਹਣਾ ਕਰਨਾ ਪੈਂਦਾ ਹੈ ਕਿਉਂਕਿ ਉਹ ਪ੍ਰਤੀਯੋਗਤਾਮੂਲਕ ਬਜ਼ਾਰਾਂ ਵਿੱਚ ਵਪਾਰ ਨੂੰ ਅੱਗੇ ਵਧਾਉਂਦੇ ਹਨ। ਬੋਰਡ ਦੇ ਸਕ੍ਰਿਅ ਸਦੱਸਾਂ ਦੇ ਤੌਰ ਤੇ ਅਸੀਂ ਸਫਲਤਾ ਨੂੰ ਸੁਨਿਸ਼ਚਤ ਕਰਨ ਵਿੱਚ ਮਦਦ ਕਰਨ ਲਈ ਪ੍ਰਬੰਧਨ ਟੀਮਾਂ ਨੂੰ ਨੱਥੀ ਕਰਨ ਲਈ ਵਚਨਬੱਧ ਹਾਂ।

ਸੰਚਾਲਨ ਸਬੰਧੀ ਉੱਤਮਤਾ

ਅਸੀਂ ਪੋਰਟਫੋਲੀਓ ਕੰਪਨੀਆਂ ਲਈ ਇੱਕ ਸੰਸਾਧਨ ਬਣਾਉਣ ਲਈ ਕੋਸ਼ਿਸ਼ ਕਰਦੇ ਹਾਂ ਕਿਉਂਕਿ ਉਹ ਸੰਗਠਨ ਦੇ ਹਰ ਪੱਧਰ ਤੇ ਸੰਚਾਲਨ ਕਾਰਜਾਂ ਨੂੰ ਬੇਹਤਰ ਬਣਾਉਣ ਅਤੇ ਸਭ ਤੋਂ ਉੱਤਮ ਪ੍ਰਥਾਵਾਂ ਲਈ ਰਸਤੇ ਦੀ ਭਾਲ ਕਰਨ ਵਿੱਚ ਜੁਟੇ ਰਹਿੰਦੇ ਹਨ। ਜਿੱਥੇ ਸੰਭਵ ਹੋਵੇ, ਸਾਨੂੰ ਲੱਗਦਾ ਹੈ ਕਿ ਬੋਰਡ ਪੱਧਰ ਇੱਕ ਅਜਿਹੇ ਵਰਿਸ਼ਠ ਆਪਰੇਟਿੰਗ ਅਧਿਕਾਰੀ ਨੂੰ ਸ਼ਾਮਲ ਕਰਨਾ ਉਪਯੋਗੀ ਹੈ ਜੋ ਕੰਪਨੀਆਂ ਨੂੰ ਇੱਕ ਬਹੁਮੁੱਲਾ ਪ੍ਰਤੀਤ ਹੋਣ ਵਾਲਾ ਬੋਰਡ ਵੀ ਪ੍ਰਦਾਨ ਕਰ ਸਕੇ। ਸਾਡਾ ਮੰਨਣਾ ਹੈ ਕਿ ਬੇਹਤਰ ਕਾਰਪੋਰੇਟ ਪ੍ਰਸ਼ਾਸਨ ਨੂੰ ਸੰਚਾਲਨ ਸਬੰਧੀ ਉੱਤਮਤਾ ਦਾ ਪੂਰਕ ਹੋਣਾ ਚਾਹੀਦਾ ਹੈ। ਇਸ ਤੋਂ ਇਲਾਵਾ, ਜਿੱਥੇ ਉਪਯੋਗੀ ਹੁੰਦਾ ਹੈ ਅਸੀਂ ਵਰਿਸ਼ਠ ਪੱਧਰ ਦੇ ਪ੍ਰਬੰਧਨ ਦੀ ਪਛਾਣ ਕਰਨ ਅਤੇ ਉਨ੍ਹਾਂ ਨੂੰ ਨਿਯੁਕਤ ਕਰਨ ਵਿੱਚ ਮਦਦ ਪ੍ਰਦਾਨ ਕਰਨ ਦੇ ਕ੍ਰਮ ਵਿੱਚ ਆਪਣੇ ਸਬੰਧਾਂ ਦੇ ਨੈਟਵਰਕ ਦਾ ਉਪਯੋਗ ਕਰਦੇ ਹਾਂ।

ਵਿਸ਼ਵ ਵਿਆਪੀ ਉਦਯੋਗ ਨਾਲ ਸਬੰਧ

ਮੈਡਿਸਨ ਇੰਡੀਆ ਵਿੱਚ ਮੌਜੂਦ ਪ੍ਰੋਫੇਸ਼ਨਲ ਮੀਡੀਆ ਅਤੇ ਸੰਚਾਰ ਦੇ ਖੇਤਰ ਵਿੱਚ ਵਿਸ਼ਵ ਵਿਆਪੀ ਸਬੰਧਾਂ ਦਾ ਇੱਕ ਨੈਟਵਰਕ ਆਪਣੇ ਨਾਲ ਲੈ ਕੇ ਆਏ ਹਨ ਜਿਸ ਵਿੱਚ ਸਮਾਚਾਰ ਪੱਤਰ, ਵਪਾਰ ਪ੍ਰਕਾਸ਼ਨ ਵਿਵਸਾਏ, ਟਰੇਡ ਸ਼ੋ, ਟੈਲੀਵਿਜ਼ਨ ਅਤੇ ਰੇਡੀਓ ਪ੍ਰਸਾਰਨ, ਫਿਲਮ ਥਿਏਟਰ, ਮਾਰਕਟਿੰਗ ਸੇਵਾਵਾਂ, ਕੇਬਲ ਸਿਸਟਮ ਅਤੇ ਨੈਟਵਰਕ, ਫਿਕਸਡ ਵਾਇਅਰਲੈਸ ਅਤੇ ਮੋਬਾਈਲ ਵਾਇਅਰਲੈਸ ਸੇਵਾਵਾਂ ਵਾਂਗ ਦੇ ਉਦਯੋਗ ਖੇਤਰਾਂ ਦੇ ਕਾਰਜਕਾਰੀ ਸਦੱਸ ਸ਼ਾਮਲ ਹਨ। ਸਾਡਾ ਮੰਨਣਾ ਹੈ ਕਿ ਇਹ ਸਬੰਧ ਸਾਡੀਆਂ ਪੋਰਟਫੋਲੀਓ ਕੰਪਨੀਆਂ ਲਈ ਇੱਕ ਬਹੁਮੁੱਲਾ ਸੰਸਾਧਨ ਬਣ ਸਕਦੇ ਹਨ।

ਵਿੱਤ-ਪੋਸ਼ਣ ਅਤੇ ਪੂੰਜੀ ਬਜ਼ਾਰ ਦੇ ਸਬੰਧ

ਸਾਡਾ ਵਪਾਰਕ ਅਤੇ ਨਿਵੇਸ਼ ਬੈਂਕਾਂ ਦੇ ਨਾਲ ਸਥਾਨਕ ਅਤੇ ਵਿਸ਼ਵ ਵਿਆਪੀ ਸਬੰਧ ਕਾਯਮ ਹੈ ਜੋ ਸਾਨੂੰ ਵਿਲੀਨਤਾ, ਇਕੁਇਟੀ ਅਤੇ ਰਿਣ ਵਿੱਤ-ਪੋਸ਼ਣ ਦੇ ਨਾਲ-ਨਾਲ ਹੋਰ ਪੂੰਜੀ ਸੰਰਚਨਾ ਸਬੰਧੀ ਵਿਕਲਪਾਂ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਣ ਲਈ ਸਮਰੱਥ ਬਣਾਉਂਦੇ ਹਨ।