ਨਿਵੇਸ਼ ਦਾ ਸਿਧਾਂਤ

ਪਸੰਦੀਦਾ ਖੇਤਰ

ਮੈਡਿਸਨ ਇੰਡੀਆ ਕੈਪਿਟਲ ਮੀਡੀਆ, ਸੰਚਾਰ, ਵਪਾਰਕ ਅਤੇ ਜਾਣਕਾਰੀ ਸਬੰਧੀ ਸੇਵਾਵਾਂ ਦੇ ਉਦਯੋਗ ਤੇ ਕੇਂਦ੍ਰਿਤ ਹੈ। ਸਾਡੇ ਉਦਯੋਗ ਦਾ ਕੇਂਦਰ ਸਾਡੇ ਖੇਤਰਾਂ ਵਿੱਚ ਪ੍ਰਬੰਧਨ ਟੀਮਾਂ ਦੇ ਨਾਲ ਡੂੰਘੇ ਸਬੰਧ ਵਿਕਸਤ ਕਰਨ ਵਿੱਚ ਮਦਦ ਕਰਦਾ ਹੈ। ਸਾਡੇ ਉਦਯੋਗ ਦੀ ਮੁਹਾਰਤ ਵੀ ਸਾਨੂੰ ਪ੍ਰਬੰਧਨ ਟੀਮਾਂ ਦੇ ਨਾਲ ਇੱਕ ਬਹੁਮੁੱਲਾ ਭਾਗੀਦਾਰ ਬਣਨ ਵਿੱਚ ਸਮਰੱਥ ਬਣਾਉਂਦੀ ਹੈ। ਅਸੀਂ ਆਪਣੇ ਨਾਲ ਭਾਗੀਦਾਰ ਬਣਨ ਦੇ ਇੱਛੁਕ ਉਦਯੋਗਪਤੀਆਂ ਅਤੇ ਪ੍ਰਬੰਧਨ ਟੀਮਾਂ ਦੇ ਪ੍ਰਤੀ ਜਿਆਦਾ ਨਿਰਣਾਇਕ ਅਤੇ ਉੱਤਰਦਾਈ ਹੋਣ ਵਿੱਚ ਸਮਰੱਥ ਹਾਂ।

ਪ੍ਰਬੰਧਨ ਦੇ ਨਾਲ ਮਜਬੂਤ ਭਾਗੀਦਾਰੀ

ਸਾਡਾ ਮੰਨਣਾ ਹੈ ਕਿ ਸਾਡੇ ਨਾਲ ਜੁਡ਼ੇ ਹਿੱਤਾ ਵਾਲੀ ਮਜਬੂਤ ਪ੍ਰਬੰਧਨ ਟੀਮਾਂ ਦੇ ਨਾਲ ਭਾਗੀਦਾਰੀ ਕਰਨਾ ਇੱਕ ਸਫਲ ਨਿਵੇਸ਼ ਦ੍ਰਿਸ਼ਟੀਕੌਣ ਦੀ ਕੁੰਜੀ ਹੈ। ਇਸ ਤੋਂ ਇਲਾਵਾ, ਅਸੀਂ ਮੌਜੂਦਾ ਅਤੇ ਪੂਰਵ ਕਾਰਜਕਾਰੀ ਅਧਿਕਾਰੀਆਂ ਦੇ ਨਾਲ ਮਜਬੂਤ ਸਬੰਧ ਬਣਾਏ ਰੱਖਣ ਦੇ ਇੱਛੁਕ ਹਾਂ ਜੋ ਪੋਰਟਫੋਲੀਓ ਕੰਪਨੀਆਂ ਲਈ ਇੱਕ ਅਣਮੋਲ ਸੰਸਾਧਨ ਹੋ ਸਕਦਾ ਹੈ ਅਤੇ ਇੱਕ ਸਲਾਹਕਾਰ ਸਮਰੱਥਾ ਵਿੱਚ ਸੇਵਾ ਪ੍ਰਦਾਨ ਕਰਨ ਵਿੱਚ ਸਮਰੱਥ ਹਨ।

ਮੁੱਲ ਵਧਾਉਣਾ

ਉਦਯੋਗ ਵਿੱਚ ਸਾਡੀ ਮੁਹਾਰਤ ਪ੍ਰਬੰਧਨ ਟੀਮਾਂ ਨੂੰ ਪੂੰਜੀ ਤੋਂ ਜਿਆਦਾ ਪ੍ਰਦਾਨ ਕਰਨ ਵਿੱਚ ਸਮਰੱਥ ਬਣਾਉਂਦੀ ਹੈ। ਇੱਕ ਮੁੱਲ ਵਧਾਉਣ ਵਾਲੇ ਭਾਗੀਦਾਰ ਦੇ ਤੌਰ ਤੇ ਅਸੀਂ ਪੋਰਟਫੋਲੀਓ ਕੰਪਨੀਆਂ ਦੇ ਵਰਿਸ਼ਠ ਪ੍ਰਬੰਧਨ ਲਈ ਬੋਰਡ ਪੱਧਰ ਤੇ ਰਣਨੀਤਕ ਅਤੇ ਵਿੱਤ-ਪੋਸ਼ਣ ਸਬੰਧੀ ਵਿਚਾਰਾਂ ਵਿੱਚ ਇੱਕ ਸੰਸਾਧਨ ਦੇ ਰੂਪ ਵਿੱਚ ਸਕ੍ਰਿਅ ਤੌਰ ਤੇ ਨੱਥੀ ਹੋਣਾ ਚਾਹੁੰਦੇ ਹਾਂ। ਇਸ ਤੋਂ ਇਲਾਵਾ, ਅਸੀਂ ਆਪਣੇ ਪਸੰਦੀਦਾ ਉਦਯੋਗਾਂ ਦੇ ਨਾਲ-ਨਾਲ ਪੂੰਜੀ ਬਜ਼ਾਰਾਂ ਵਿੱਚ ਸਥਾਨਕ ਅਤੇ ਵਿਸ਼ਵ-ਵਿਆਪੀ ਸਬੰਧਾਂ ਦੇ ਸਾਡੇ ਨੈਟਵਰਕ ਦੇ ਨਾਲ ਸਾਡੀਆਂ ਕੰਪਨੀਆਂ ਲਈ ਇੱਕ ਸੰਸਾਧਨ ਬਣਾਉਣ ਲਈ ਕੋਸ਼ਿਸ਼ ਕਰ ਰਹੇ ਹਾਂ।

ਮੱਧ ਬਜ਼ਾਰ ਦੀਆਂ ਕੰਪਨੀਆਂ ਤੇ ਫੋਕਸ

ਮੈਡਿਸਨ ਇੰਡੀਆ ਮੱਧ-ਬਜ਼ਾਰ ਦੀ ਵਿਕਾਸਸ਼ੀਲ ਕੰਪਨੀਆਂ ਤੇ ਧਿਆਨ ਕੇਂਦ੍ਰਿਤ ਕਰਦੀ ਹੈ, ਜਿਸ ਵਿੱਚ ਆਮ ਤੌਰ ਤੇ 10 ਮਿਲਿਅਨ ਡਾਲਰ ਤੋਂ ਲੈ ਕੇ 100 ਮਿਲਿਅਨ ਡਾਲਰ ਤਕ ਦੇ ਕੁਲ ਉਦਯੋਗ ਸਬੰਧੀ ਮੁੱਲ ਦੀਆਂ ਕੰਪਨੀਆਂ ਸ਼ਾਮਲ ਹਨ ਜਿਨ੍ਹਾਂ ਦੇ ਕੋਲ ਪ੍ਰਤੀ ਸਾਲ ਦੁਗਣੇ ਅੰਕ ਦੀ ਦਰਾਂ ਤੇ ਆਮਦਨੀ ਵਿੱਚ ਵਾਧਾ ਕਰਨ ਦੀ ਸਮਰੱਥਾ ਮੌਜੂਦ ਹੈ। ਮੱਧ-ਬਜ਼ਾਰ ਨਿਵੇਸ਼ਕਾਂ ਨੂੰ ਅਸਧਾਰਨ ਰਿਟਰਨ ਲਈ ਅਵਸਰ ਪ੍ਰਦਾਨ ਕਰਦਾ ਹੈ ਜੱਦ ਕਿ ਇੱਕ ਵਿਕਾਸਸ਼ੀਲ ਕੰਪਨੀ ਉਮੀਦਾਂ ਤੋਂ ਕਿੰਨੀ ਅੱਗੇ ਨਿਕਲ ਜਾਂਦੀ ਹੈ। ਇਸ ਤੋਂ ਇਲਾਵਾ ਇਸ ਅਕਾਰ ਸ਼ਰੇਣੀ ਦੀਆਂ ਕੰਪਨੀਆਂ ਸਾਡੇ ਸੰਚਾਲਨ ਸੰਸਾਧਨਾਂ ਅਤੇ ਸਬੰਧਾਂ ਦੇ ਜਤਨਾਂ ਤੋਂ ਅਕਸਰ ਕਾਫੀ ਲਾਭ ਕਮਾ ਸਕਦੀਆਂ ਹਨ।