ਕਨੂੰਨੀ ਨੋਟਿਸ

ਕਨੂੰਨੀ ਅਤੇ ਨਿਜਤਾ ਦੀ ਪਾਲਸੀ

ਮੈਡਿਸਨ ਇੰਡੀਆ ਕੈਪਿਟਲ ਵੈਬਸਾਈਟ ਤੇ ਆਉਣ ਲਈ ਤੁਹਾਡਾ ਧੰਨਵਾਦ। ਇਸ ਵੈਬਸਾਈਟ ਦੀ ਵਰਤੋਂ ਕਰਨ ਦੁਆਰਾ, ਤੁਸੀਂ ਹੇਠਾਂ ਦਿੱਤੇ ਨਿਯਮਾਂ ਅਤੇ ਸ਼ਰਤਾਂ ਦੀ ਪਾਲਣਾ ਕਰਨ ਲਈ ਰਾਜ਼ੀ ਹੁੰਦੇ ਹੋ। ਜੇ ਤੁਸੀਂ ਇਨ੍ਹਾਂ ਸ਼ਰਤਾਂ ਨੂੰ ਸਵੀਕਾਰ ਨਹੀਂ ਕਰਦੇ ਹੋ, ਤਾਂ ਕਿਰਪਾ ਕਰਕੇ ਇਸ ਵੈਬਸਾਈਟ ਦੀ ਵਰਤੋਂ ਨਾ ਕਰੋ। ਮੈਡਿਸਨ ਇੰਡੀਆ ਕੈਪਿਟਲ ਆਪਣੀ ਵੈਬਸਾਈਟ ਅਤੇ ਇਸ ਤੇ ਆਪਣੇ ਉਪਭੋਗਤਾਵਾਂ ਦੇ ਅਨੁਭਵ ਵਿੱਚ ਕੋਈ ਵੀ ਤਬਦੀਲੀਆਂ ਦੇ ਅਧਾਰ ਤੇ, ਸਮੇਂ-ਸਮੇਂ ਤੇ ਇਸ ਨਿਜਤਾ ਦੀ ਪਾਲਸੀ ਅਤੇ ਉਪਭੋਗਤਾ ਦੇ ਸਮਝੌਤੇ ਨੂੰ ਬਦਲ ਸਕਦੀ ਹੈ।


ਨਿਜਤਾ ਦੀ ਪਾਲਸੀ

ਮੈਡਿਸਨ ਇੰਡੀਆ ਕੈਪਿਟਲ ਇਸ ਵੈਬਸਾਈਟ ਤੇ ਆਉਣ ਵਾਲਿਆਂ ਦੀ ਨਿਜਤਾ ਦਾ ਸਤਿਕਾਰ ਕਰਦੀ ਹੈ। ਇਹ ਪਾਲਸੀ ਇਹ ਵਿਆਖਿਆ ਕਰਦੀ ਹੈ ਕਿ ਅਸੀਂ ਆਪਣੀ ਵੈਬਸਾਈਟ ਤੇ ਆਉਣ ਵਾਲਿਆਂ ਤੋਂ ਕਿਵੇਂ ਅਤੇ ਕਦੋਂ ਜਾਣਕਾਰੀ ਇਕੱਤਰ ਕਰਦੇ ਹਾਂ।

ਡੈਟਾ ਇਕੱਤਰ ਕਰਨਾ
ਅਸੀਂ ਆਮ ਤੌਰ ਤੇ ਕੁਝ ਖਾਸ ਵਰਤੋਂ ਸਬੰਧੀ ਜਾਣਕਾਰੀ ਨੂੰ ਰਿਕਾਰਡ ਕਰਦੇ ਹਾਂ ਜਿਵੇਂ ਕਿ ਇਸ ਵੈਬਸਾਈਟ ਤੇ ਆਉਣ ਵਾਲਿਆਂ ਦੀ ਸੰਖਿਆ ਅਤੇ ਵਾਰਵਾਰਤਾ। ਜੇ ਅਸੀਂ ਅਜਿਹੇ ਕਿਸੇ ਵੀ ਡੈਟੇ ਦੀ ਵਰਤੋਂ ਕਰਦੇ ਹਾਂ, ਤਾਂ ਇਹ ਇਕੱਤਰ ਕਰਨ ਦੇ ਅਧਾਰ ਤੇ ਹੋਵੇਗਾ, ਅਤੇ ਅਸੀਂ ਅਜਿਹੀ ਕਿਸੇ ਵੀ ਜਾਣਕਾਰੀ ਦਾ ਤੀਜੇ ਪੱਖ ਨੂੰ ਖੁਲਾਸਾ ਨਹੀਂ ਕਰਾਂਗੇ ਜਿਸ ਦੀ ਤੁਹਾਡੀ ਸ਼ਖਸੀਅਤ ਦੀ ਪਛਾਣ ਕਰਨ ਲਈ ਵਰਤੋਂ ਕੀਤੀ ਜਾ ਸਕਦੀ ਹੈ। ਅਸੀਂ ਕੁਕੀਜ਼ ਨੂੰ ਕੰਮ ਵਿੱਚ ਨਹੀਂ ਲਿਆਉਂਦੇ ਹਾਂ।

ਜੇ ਤੁਸੀਂ ਆਪਣੀ ਇੱਛਾ ਨਾਲ ਸਾਡੀ ਵੈਬਸਾਈਟ ਤੇ ਜਾਣਕਾਰੀ ਜਮਾਂ ਕਰਦੇ ਹੋ, ਉਦਾਹਰਨ ਲਈ, ਆਮ ਜਾਣਕਾਰੀ ਦੀ ਬੇਨਤੀ ਕਰਨ ਵਿੱਚ ਜਾਂ ਵਪਾਰਕ ਪ੍ਰਸਤਾਵ ਨੂੰ ਜਮਾਂ ਕਰਨ ਦੇ ਜਰੀਏ, ਅਸੀਂ ਤੁਹਾਡੀ ਬੇਨਤੀ ਨੂੰ ਪੂਰਾ ਕਰਨ ਸਮੇਤ, ਪਰ ਇੱਥੋਂ ਤਕ ਸੀਮਤ ਨਾ ਹੁੰਦੇ ਹੋਏ, ਉੱਚਿਤ ਵਪਾਰਕ ਉਦੇਸ਼ਾਂ ਲਈ, ਕਿਸੇ ਵੀ ਨਿਜੀ ਤੌਰ ਤੇ ਪਛਾਣਯੋਗ ਜਾਣਕਾਰੀ ਨੂੰ ਰਿਕਾਰਡ ਕਰ ਸਕਦੇ ਹਾਂ ਅਤੇ ਇਸ ਦੀ ਵਰਤੋਂ ਕਰ ਸਕਦੇ ਹਾਂ, ਜਿਵੇਂ ਕਿ, ਤੁਹਾਡਾ ਨਾਂ, ਫੋਨ ਨੰਬਰ ਅਤੇ ਈ-ਮੇਲ ਪਤਾ। ਅਸੀਂ ਤੁਹਾਡੀ ਆਗਿਆ ਤੋਂ ਬਿਨਾਂ ਕਿਸੇ ਵੀ ਹੋਰ ਉਦੇਸ਼ ਲਈ ਤੁਹਾਡੀ ਨਿਜੀ ਤੌਰ ਤੇ ਪਛਾਣਯੋਗ ਜਾਣਕਾਰੀ ਦੀ ਵਰਤੋਂ ਨਹੀਂ ਕਰਾਂਗੇ।

ਉਪਭੋਗਤਾ ਦਾ ਸਮਝੌਤਾ

ਵਰਤੋਂ ਕਰਨ ਤੇ ਪਾਬੰਦੀਆਂ
ਇਸ ਵੈਬਸਾਈਟ ਦੀ ਵਰਤੋਂ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਗੈਰ-ਵਪਾਰਕ ਉਦੇਸ਼ਾਂ ਲਈ ਵੱਖ-ਵੱਖ ਵੈਬਸਾਈਟ ਦੇ ਪੰਨਿਆਂ ਨੂੰ ਕਾਪੀ ਅਤੇ ਪ੍ਰਿਟ ਕਰਨ ਦੀ ਆਗਿਆ ਦਿੱਤੀ ਜਾਂਦੀ ਹੈ। ਇਨ੍ਹਾਂ ਕਾਪੀਆਂ ਦਾ ਸਾਰੇ ਕਨੂੰਨੀ ਨੋਟਿਸਾਂ ਸਮੇਤ, ਅਸਲੀ ਵੈਬਸਾਈਟ ਦੇ ਤੱਤ ਨੂੰ ਨਾ ਬਦਲਣਾ ਲਾਜ਼ਮੀ ਹੈ। ਹੇਠਾਂ ਦਿੱਤੇ ਚਿੰਨ੍ਹਾਂ ਨੂੰ ਕਰਨ ਲਈ ਪਹਿਲਾਂ ਸਾਡੀ ਆਗਿਆ ਲੈਣ ਦੀ ਲੋਡ਼ ਹੁੰਦੀ ਹੈ (1) ਇਸ ਵੈਬਸਾਈਟ ਤੇ ਸਮੱਗਰੀਆਂ ਦੀ ਕੋਈ ਵੀ ਵਪਾਰਕ ਵਰਤੋਂ ਕਰਨ ਲਈ; (2) ਵੈਬਸਾਈਟ ਸਮੱਗਰੀਆਂ ਦੀ ਘੱਟੋ-ਘੱਟ ਕਾਪੀਆਂ ਤੋਂ ਜਿਆਦਾ ਕਰਨ ਲਈ; ਅਤੇ (3) ਸਾਡੀ ਵੈਬਸਾਈਟ ਦੇ ਵੱਡੇ ਹਿੱਸਿਆਂ ਦੀ ਕਾਪੀ ਕਰਨ ਲਈ। ਜੇ ਤੁਸੀਂ ਸਾਡੀ ਵੈਬਸਾਈਟ ਦੀ ਅਜਿਹੀ ਵਰਤੋਂ ਲਈ ਆਗਿਆ ਪ੍ਰਾਪਤ ਕਰਦੇ ਹੋ, ਤਾਂ ਕਿਰਪਾ ਕਰਕੇ info@madison-india.com ਤੇ ਸਾਡੇ ਨਾਲ ਸੰਪਰਕ ਕਰੋ।

ਲਿੰਕਿੰਗ
ਮੈਡਿਸਨ ਇੰਡੀਆ ਕੈਪਿਟਲ ਇਸ ਸਾਈਟ ਨਾਲ ਜੁਡ਼ੀ ਜਾਂ ਜੁਡ਼ਣ ਵਾਲੀ ਕਿਸੇ ਵੀ ਸਾਈਟ ਦੇ ਤੱਤ ਲਈ ਜੁੰਮੇਵਾਰ ਨਹੀਂ ਹੈ। ਕੋਈ ਵੀ ਆਫ-ਸਾਈਟ ਪੰਨਿਆਂ ਜਾਂ ਹੋਰ ਸਾਈਟਾਂ ਨਾਲ ਤੁਹਾਡਾ ਜੁਡ਼ਣਾ ਤੁਹਾਡੇ ਖੁਦ ਦੇ ਜੋਖਮ ਤੇ ਨਿਰਭਰ ਹੈ।

ਮਲਕੀਅਤ
ਇਸ ਵੈਬਸਾਈਟ ਤੇ ਸ਼ਾਮਲ ਸਾਰੇ ਤੱਤ, ਜਿਵੇਂ ਕਿ ਗ੍ਰਾਫਿਕਸ, ਲੋਗੋਸ, ਲੇਖ ਅਤੇ ਹੋਰ ਸਮੱਗਰੀਆਂ, ਸਾਡੀ ਸੰਸਥਾ ਜਾਂ ਹੋਰਾਂ ਦੀ ਸੰਪੱਤੀ ਹੈ ਅਤੇ ਇਹ ਕਾਪੀਰਾਈਟ ਅਤੇ ਹੋਰ ਕਨੂੰਨਾਂ ਦੁਆਰਾ ਸੁਰੱਖਿਅਤ ਹੈ। ਇਸ ਵੈਬਸਾਈਟ ਤੇ ਦਰਸ਼ਾਏ ਗਏ ਸਾਡੇ ਟਰੇਡਮਾਰਕ ਅਤੇ ਲੋਗੋਸ ਉਨ੍ਹਾਂ ਦੇ ਸਬੰਧਤ ਮਾਲਕਾਂ ਦੀਆਂ ਸੰਪੱਤੀਆਂ ਹਨ, ਜੋ ਸਾਡੇ ਸੰਗਠਨ ਦੇ ਨਾਲ ਜੁਡ਼ੇ ਹੋ ਵੀ ਸਕਦੇ ਹਨ ਜਾਂ ਨਹੀਂ ਵੀ ਜੁਡ਼ੇ ਹੋ ਸਕਦੇ ਹਨ।

ਪਿਛਲਾ ਪ੍ਰਦਰਸ਼ਨ
ਪਿਛਲਾ ਪ੍ਰਦਰਸ਼ਨ ਭਵਿੱਖੀ ਸਿੱਟਿਆਂ ਦਾ ਸੰਕੇਤ ਨਹੀਂ ਦਿੰਦਾ ਹੈ; ਕਿਸੇ ਵੀ ਅਜਿਹੀ ਪੇਸ਼ਕਸ਼ ਨੂੰ ਨਹੀਂ ਕੀਤਾ ਜਾ ਰਿਹਾ ਹੈ ਕਿ ਕੋਈ ਵੀ ਨਿਵੇਸ਼ ਭੂਤਕਾਲ ਵਿੱਚ ਪ੍ਰਾਪਤ ਕੀਤੇ ਉਨ੍ਹਾਂ ਸਿੱਟਿਆਂ ਦੇ ਸਮਾਨ ਫਾਇਦਿਆਂ ਜਾਂ ਹਾਨੀਆਂ ਨੂੰ ਪ੍ਰਾਪਤ ਕਰਣਗੇ ਜਾਂ ਇਨ੍ਹਾਂ ਦੀ ਪ੍ਰਾਪਤ ਕਰਨ ਦੀ ਸੰਭਾਵਨਾ ਹੈ।

ਅੰਤਰ-ਰਾਸ਼ਟਰੀ ਵਰਤੋਂ
ਇੰਟਰਨੈਟ ਦੀ ਪ੍ਰਕਿਰਤੀ ਦੇ ਕਾਰਨ, ਇਸ ਵੈਬਸਾਈਟ ਤੇ ਦੁਨੀਆ ਭਰ ਦੇ ਉਪਭੋਗਤਾਵਾਂ ਦੁਆਰਾ ਪਹੁੰਚਿਆ ਜਾ ਸਕਦਾ ਹੈ। ਜੇ ਇਸ ਵੈਬਸਾਈਟ ਤੇ ਪਹੁੰਚ ਪ੍ਰਾਪਤ ਕਰਨਾ ਜਾਂ ਇਸ ਦੀ ਵਰਤੋਂ ਕਰਨਾ ਤੁਹਾਡੇ ਮੂਲ ਦੇਸ਼ ਵਿੱਚ ਗੈਰ-ਕਨੂੰਨੀ ਹੈ ਜਾਂ ਇਸ ਦੀ ਮਨਾਹੀ ਹੈ, ਤਾਂ ਫੇਰ ਤੁਹਾਨੂੰ ਅਜਿਹਾ ਨਹੀਂ ਕਰਨਾ ਚਾਹੀਦਾ ਹੈ। ਉਹ ਵਿਅਕਤੀ ਜੋ ਮੈਡਿਸਨ ਇੰਡੀਆ ਕੈਪਿਟਲ ਦੀਆਂ ਵਪਾਰਕ ਥਾਵਾਂ ਤੋਂ ਬਾਹਰ ਇਸ ਸਾਈਟ ਤੇ ਪਹੁੰਚ ਪ੍ਰਾਪਤ ਕਰਨ ਦਾ ਚੌਣ ਕਰਦੇ ਹਨ, ਤਾਂ ਅਜਿਹਾ ਆਪਣੀ ਖੁਦ ਦੀ ਪੈਹਲ ਤੇ ਕਰੋ ਅਤੇ ਉਹ ਸਾਰੇ ਸਥਾਨਕ ਕਨੂੰਨਾਂ ਅਤੇ ਨਿਯਾਮਕਾਂ ਦੀ ਪਾਲਣਾ ਕਰਨ ਲਈ ਜੁੰਮੇਵਾਰ ਹੁੰਦੇ ਹਨ।

ਜਵਾਬਦੇਹੀ ਦੀਆਂ ਸੀਮਾਵਾਂ
ਅਸੀਂ ਕਿਸੇ ਵੀ ਪ੍ਰਦਰਸ਼ਨ ਦੀ ਵਿਫਲਤਾ, ਤਰੁਟੀ, ਚੂਕ, ਰੁਕਾਵਟ, ਖਰਾਬੀ, ਸੰਚਾਲਨ ਵਿੱਚ ਦੇਰੀ, ਕੰਪਿਊਟਰ ਵਾਇਰਸ, ਲਾਈਨ ਵਿਫਲਤਾ, ਜਾਂ ਹੋਰ ਕੰਪਿਊਟਰ ਦੀ ਖਰਾਬੀ ਦੇ ਕਾਰਨ ਕਿਸੇ ਵੀ ਨੁਕਸਾਨ ਜਾਂ ਸੱਟ ਸਮੇਤ, ਇਸ ਵੈਬਸਾਈਟ ਦੀ ਵਰਤੋਂ ਦੇ ਸਿੱਟੇ ਵਜੋਂ ਕੋਈ ਵੀ ਖਾਸ ਜਾਂ ਪਰਿਣਾਮੀ ਨੁਕਸਾਨਾਂ ਸਮੇਤ ਪਰ ਇਸ ਤਕ ਸੀਮਤ ਨਾ ਹੁੰਦੇ ਹੋਏ, ਕਿਸੇ ਵੀ ਨੁਕਸਾਨ ਜਾਂ ਸੱਟ ਲਈ ਜੁੰਮੇਵਾਰ ਨਹੀਂ ਹੁੰਦੇ ਹਾਂ। ਤੁਸੀਂ ਇਹ ਸਵੀਕਾਰ ਕਰਦੇ ਹੋ ਕਿ ਅਸੀਂ ਕਿਸੇ ਵੀ ਤਰ੍ਹਾਂ ਦੀ ਵਰੰਟੀ ਤੋਂ ਬਿਨਾਂ "ਐਜ਼ ਇਸ" ਦੇ ਅਧਾਰ ਤੇ ਇਸ ਵੈਬਸਾਈਟ ਦੇ ਤੱਤਾਂ ਨੂੰ ਪ੍ਰਦਾਨ ਕਰਦੇ ਹਾਂ। ਇਸ ਵੈਬਸਾਈਟ ਦੀ ਤੁਹਾਡੀ ਵਰਤੋਂ ਅਤੇ ਇਸ ਤੇ ਕਿਸੇ ਵੀ ਸਮੱਗਰੀ ਦੀ ਵਰਤੋਂ ਜਾਂ ਨਿਰਭਰਤਾ ਪੂਰੀ ਤਰ੍ਹਾਂ ਤੁਹਾਡੇ ਖੁਦ ਦੇ ਜੋਖਮ ਤੇ ਹੈ।

ਸਾਡੇ ਨਾਲ ਸੰਪਰਕ ਕਰੋ

ਸਾਡੀ ਵੈਬਸਾਈਟ ਤੇ ਦੌਰਾ ਕਰਨ ਲਈ ਤੁਹਾਡਾ ਧੰਨਵਾਦ। ਕਿਰਪਾ ਕਰਕੇ info@madison-india.com. ਤੇ ਸਾਡੇ ਨਾਲ ਸੰਪਰਕ ਕਰੋ ਜੇ ਤੁਹਾਡੇ ਸਾਡੀ ਵੈਬਸਾਈਟ ਜਾਂ ਸਾਡੀ ਨਿਜਤਾ ਦੀ ਪਾਲਸੀ ਅਤੇ ਉਪਭੋਗਤਾ ਦੇ ਸਮਝੌਤੇ ਬਾਰੇ ਕੋਈ ਵੀ ਸੁਆਲ ਹਨ।