ਨਿਦੇਸ਼ਕ ਮੰਡਲ

ਨਿਵੇਸ਼ ਸਲਾਹਕਾਰ ਟੀਮ

ਨੀਸ਼ ਚਾਵਲਾ

ਪ੍ਰਬੰਧਨ ਨਿਦੇਸ਼ਕ

ਸ਼੍ਰੀ ਚਾਵਲਾ ਦੇ ਕੋਲ ਮੀਡੀਆ ਅਤੇ ਸੰਚਾਰ ਖੇਤਰਾਂ ਵਿੱਚ ਸੰਚਾਲਨ ਅਤੇ ਨਿਵੇਸ਼ ਦਾ ਲਗਭਗ ਵੀਹ ਸਾਲ ਦਾ ਅਨੁਭਵ ਹੈ ਅਤੇ ਉਨ੍ਹਾਂ ਨੇ ਭਾਰਤ ਅਤੇ ਅਮਰੀਕਾ ਦੇ ਪ੍ਰਕਾਸ਼ਨ, ਪ੍ਰਸਾਰਨ, ਆਨਲਾਈਨ ਮੀਡੀਆ ਅਤੇ ਮਨੋਰੰਜਨ ਖੇਤਰਾਂ ਵਿੱਚ ਇੱਕ ਵਰਿਸ਼ਠ ਪੱਧਰ ਤੇ ਕਈ ਕੰਪਨੀਆਂ ਦੀ ਅਗਵਾਈ ਕੀਤੀ ਹੈ।

ਮੈਡਿਸਨ ਇੰਡੀਆ ਕੈਪਿਟਲ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਸ਼੍ਰੀ ਚਾਵਲਾ ਇੱਕ ਮੁੱਖ ਭਾਰਤੀ ਮੀਡੀਆ ਕੰਪਨੀ, ਰੇਡਿਫ ਹੋਲਡਿੰਗਸ ਵਿੱਚ ਅਮਰੀਕੀ ਮੀਡੀਆ ਆਪਰੇਸ਼ਨਾਂ ਦੇ ਪ੍ਰੇਜਿਡੇਂਟ ਰਹੇ ਸਨ। ਰੇਡਿਫ ਤੋਂ ਪਹਿਲਾਂ ਸ਼੍ਰੀ ਚਾਵਲਾ ਰੇਡੀਓ ਟੁਡੇ ਦੇ ਸੀਓਓ ਰਹੇ ਸਨ ਜਿੱਥੇ ਉਨ੍ਹਾਂ ਨੇ ਤਿੰਨ ਮੁੱਖ ਭਾਰਤੀ ਰੇਡੀਓ ਸਟੇਸ਼ਨਾਂ ਦੇ ਸ਼ੁਭ-ਆਰੰਭ ਅਤੇ ਸੰਚਾਲਨ ਵਿੱਚ ਕਾਮਯਾਬੀ ਹਾਸਲ ਕੀਤੀ ਸੀ। ਰੇਡੀਓ ਟੁਡੇ ਤੋਂ ਪਹਿਲਾਂ ਸ਼੍ਰੀ ਚਾਵਲਾ ਨੇ ਮੋਦੀ ਐਂਟਰਟੇਨਮੈਂਟ ਦੇ ਆਪਰੇਸ਼ਨਾਂ ਦਾ ਵੀ ਪ੍ਰਬੰਧਨ ਕੀਤਾ, ਇਹ ਇੱਕ ਮੁੱਖ ਭਾਰਤੀ ਕੇਬਲ ਨੈਟਵਰਕ ਕੰਪਨੀ ਹੈ ਜਿਸ ਨੇ ਈਐੱਸਪੀਐੱਨ ਇੰਡੀਆ ਦੀ ਸਫਲਤਾਪੂਰਕ ਸ਼ੁਰੂਆਤ ਕੀਤੀ ਸੀ। ਉਨ੍ਹਾਂ ਨੇ ਡਿਊਕ ਯੁਨਿਵਰਸਿਟੀ ਦੇ ਫੁਕੁਆ ਸਕੂਲ ਆਫ ਬਿਜ਼ਨਸ ਤੋਂ ਐੱਮਬੀਏ, ਦਿੱਲੀ ਯੁਨਿਵਰਸਿਟੀ ਤੋਂ ਬਿਜ਼ਨਸ ਇਕੋਨੋਮਿਕਸ ਵਿੱਚ ਸਨਾਤਕੋਤਰ ਅਤੇ ਨਵੀਂ ਦਿੱਲੀ ਦੇ ਸ਼੍ਰੀਰਾਮ ਕਾਲਜ ਆਫ ਕੋਮਰਸ ਤੋਂ ਬੀਏ (ਪ੍ਰਤਿਸ਼ਠਾ) ਦੀ ਡਿਗਰੀ ਹਾਸਲ ਕੀਤੀ ਹੈ।

Advisory Team

ਸੰਖੇਪ ਵਿਵਰਣ

ਮੈਡਿਸਨ ਇੰਡੀਆ ਕੈਪਿਟਲ ਟੀਮ ਆਪਣੀਆਂ ਪੋਰਟਫੋਲੀਓ ਕੰਪਨੀਆਂ ਲਈ ਉੱਤਮ ਸਿੱਟਿਆਂ ਦੇ ਨਾਲ ਰੱਲ-ਮਿਲ ਕੇ ਕੰਮ ਕਰ ਰਹੀ ਹੈ। ਸਾਡੀ ਟੀਮ ਦੇ ਹਰ ਵਰਿਸ਼ਠ ਅਧਿਕਾਰੀ ਅਮਰੀਕਾ ਅਤੇ ਭਾਰਤ ਵਿੱਚ ਕਈ ਆਰਥਿਕ ਚੱਕਰਾਂ ਅਤੇ ਉਦਯੋਗ ਦੀਆਂ ਨਾਟਕੀ ਤਬਦੀਲੀਆਂ ਦੇ ਦੌਰਾਨ ਲਗਭਗ ਵੀਹ ਸਾਲਾਂ ਤੋਂ ਸਾਡੀ ਪਸੰਦ ਦੇ ਖੇਤਰਾਂ ਦੀਆਂ ਕੰਪਨੀਆਂ ਵਿੱਚ ਨਿਵੇਸ਼ ਅਤੇ ਉਨ੍ਹਾਂ ਦਾ ਸੰਚਾਲਨ ਕਰਦੇ ਆਏ ਹਨ। ਪਿਛਲੇ ਦੋ ਦਸ਼ਕਾਂ ਵਿੱਚ ਜੋ ਨਿਵੇਸ਼ ਦਾ ਦ੍ਰਿਸ਼ਟੀਕੌਣ, ਗਿਆਨ ਦੀ ਡੂੰਘਾਈ, ਸਬੰਧ ਅਤੇ ਅਨੁਭਵ ਦੀ ਭਿੰਨਤਾ ਅਸੀਂ ਹਾਸਲ ਕੀਤੀ ਹੈ, ਸਾਡੀਆਂ ਪੋਰਟਫੋਲੀਓ ਕੰਪਨੀਆਂ ਨੂੰ ਸਾਡੀ ਪਸੰਦ ਦੇ ਉਦਯੋਗਾਂ ਵਿੱਚ ਸਫਲਤਾ ਦਵਾਉਣ ਲਈ ਮਦਦ ਕਰਨ ਵਿੱਚ ਸਾਨੂੰ ਸਮਰੱਥ ਬਣਾਉਂਦੇ ਹਨ।