ਨਿਦੇਸ਼ਕ ਮੰਡਲ

ਨਿਵੇਸ਼ ਸਲਾਹਕਾਰ ਟੀਮ

ਸੂਰਯਾ ਚੱਡਾ

ਵਰਿਸ਼ਠ ਪ੍ਰਬੰਧਨ ਨਿਦੇਸ਼ਕ

ਸ਼੍ਰੀ ਚੱਡਾ ਦੇ ਕੋਲ ਕੇਬਲ ਟੈਲੀਵਿਜ਼ਨ, ਬ੍ਰਾਡਬੈਂਡ, ਪ੍ਰਕਾਸ਼ਨ, ਟਰੇਡ ਸ਼ੋ, ਫਿਲਮ ਥਿਏਟਰ ਅਤੇ ਦੂਰਸੰਚਾਰ ਸਮੇਤ ਮੀਡੀਆ ਅਤੇ ਸੰਚਾਰ ਉਦਯੋਗ ਵਿੱਚ ਨਿਜੀ ਇਕੁਇਟੀ ਨਿਵੇਸ਼ ਵਿੱਚ ਸਤਾਰ੍ਹਾਂ ਸਾਲਾਂ ਤੋਂ ਜਿਆਦਾ ਦਾ ਅਨੁਭਵ ਹੈ।

ਮੈਡਿਸਨ ਇੰਡੀਆ ਕੈਪਿਟਲ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਸ਼੍ਰੀ ਚੱਡਾ ਨੇ ਪੰਜ ਸਾਲਾਂ ਲਈ ਸੈਂਡਲਰ ਕੈਪਿਟਲ ਵਿੱਚ ਕੰਮ ਕੀਤਾ ਸੀ ਜਿੱਥੇ ਉਨ੍ਹਾਂ ਨੇ ਮੀਡੀਆ ਅਤੇ ਸੰਚਾਰ ਦੇ ਨਿਜੀ ਇਕੁਇਟੀ ਨਿਵੇਸ਼ ਤੇ ਧਿਆਨ ਕੇਂਦ੍ਰਿਤ ਕੀਤਾ ਜਿੱਥੇ ਉਨ੍ਹਾਂ ਨੇ ਸੈਂਡਲਰ ਕੈਪਿਟਲ ਦੇ ਭਾਗੀਦਾਰਾਂ ਤੋਂ 650 ਮਿਲਿਅਨ ਡਾਲਰ ਦੀ ਨਿਧੀ ਜੁਟਾਈ ਸੀ। ਉਨ੍ਹਾਂ ਨੇ ਅਮਰੀਕਾ ਅਤੇ ਭਾਰਤ ਵਿੱਚ ਕਈ ਬੋਰਡਾਂ ਨੂੰ ਆਪਣੀ ਸੇਵਾ ਦਿੱਤੀ। ਇਸ ਤੋਂ ਪਹਿਲਾਂ ਸ਼੍ਰੀ ਚੱਡਾ ਨੇ ਗ੍ਰੇਮਰਸੀ ਕਮਿਉਨਿਕੇਸ਼ੰਸ ਪਾਰਟਨਰਸ ਦੇ ਨਾਲ ਕੰਮ ਕੀਤਾ ਜੋ ਆਨੇਕਸ ਕਾਰਪੋਰੇਸ਼ਨ ਦੁਆਰਾ ਵਿੱਤ-ਪੋਸ਼ਤ ਇੱਕ ਨਿਜੀ ਇਕੁਇਟੀ ਫਰਮ ਹੈ ਅਤੇ ਫੇਰ ਉਨ੍ਹਾਂ ਨੇ ਹਾਰਬਰਵੇਸਟ ਪਾਰਟਨਰਸ, ਐੱਲਐੱਲਸੀ ਦੇ ਨਾਲ ਕੰਮ ਕੀਤਾ। ਉਨ੍ਹਾਂ ਨੇ ਮੋਰਗਨ ਸਟੇਨਲੀ ਐਂਡ ਕੰਪਨੀ ਵਿੱਚ ਨਿਵੇਸ਼ ਬੈਂਕਿੰਗ ਸਮੂਹ ਵਿੱਚ ਵੀ ਕੰਮ ਕੀਤਾ। ਉਨ੍ਹਾਂ ਨੇ ਹਾਰਵਰਡ ਬਿਜ਼ਨਸ ਸਕੂਲ ਤੋਂ ਐੱਮ.ਬੀ.ਏ., ਹੈਮਿਲਟਨ ਕਾਲਜ ਤੋਂ ਬੀ.ਏ. ਅਤੇ ਕੋਲੰਬੀਆ ਯੁਨਿਵਰਸਿਟੀ ਤੋਂ ਬੀ.ਐੱਸ. ਕੀਤੀ ਹੈ।

Advisory Team

ਸੰਖੇਪ ਵਿਵਰਣ

ਮੈਡਿਸਨ ਇੰਡੀਆ ਕੈਪਿਟਲ ਟੀਮ ਆਪਣੀਆਂ ਪੋਰਟਫੋਲੀਓ ਕੰਪਨੀਆਂ ਲਈ ਉੱਤਮ ਸਿੱਟਿਆਂ ਦੇ ਨਾਲ ਰੱਲ-ਮਿਲ ਕੇ ਕੰਮ ਕਰ ਰਹੀ ਹੈ। ਸਾਡੀ ਟੀਮ ਦੇ ਹਰ ਵਰਿਸ਼ਠ ਅਧਿਕਾਰੀ ਅਮਰੀਕਾ ਅਤੇ ਭਾਰਤ ਵਿੱਚ ਕਈ ਆਰਥਿਕ ਚੱਕਰਾਂ ਅਤੇ ਉਦਯੋਗ ਦੀਆਂ ਨਾਟਕੀ ਤਬਦੀਲੀਆਂ ਦੇ ਦੌਰਾਨ ਲਗਭਗ ਵੀਹ ਸਾਲਾਂ ਤੋਂ ਸਾਡੀ ਪਸੰਦ ਦੇ ਖੇਤਰਾਂ ਦੀਆਂ ਕੰਪਨੀਆਂ ਵਿੱਚ ਨਿਵੇਸ਼ ਅਤੇ ਉਨ੍ਹਾਂ ਦਾ ਸੰਚਾਲਨ ਕਰਦੇ ਆਏ ਹਨ। ਪਿਛਲੇ ਦੋ ਦਸ਼ਕਾਂ ਵਿੱਚ ਜੋ ਨਿਵੇਸ਼ ਦਾ ਦ੍ਰਿਸ਼ਟੀਕੌਣ, ਗਿਆਨ ਦੀ ਡੂੰਘਾਈ, ਸਬੰਧ ਅਤੇ ਅਨੁਭਵ ਦੀ ਭਿੰਨਤਾ ਅਸੀਂ ਹਾਸਲ ਕੀਤੀ ਹੈ, ਸਾਡੀਆਂ ਪੋਰਟਫੋਲੀਓ ਕੰਪਨੀਆਂ ਨੂੰ ਸਾਡੀ ਪਸੰਦ ਦੇ ਉਦਯੋਗਾਂ ਵਿੱਚ ਸਫਲਤਾ ਦਵਾਉਣ ਲਈ ਮਦਦ ਕਰਨ ਵਿੱਚ ਸਾਨੂੰ ਸਮਰੱਥ ਬਣਾਉਂਦੇ ਹਨ।